Indian Language Bible Word Collections
Ezekiel
Ezekiel Chapters
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Ezekiel Chapters
1
|
ਤੀਹਵੇਂ ਵਰ੍ਹੇ ਦੇ ਚੌਥੇ ਮਹੀਨੇ ਦੀ ਪੰਜਵੀਂ ਤਰੀਕ ਨੂੰ ਐਉਂ ਹੋਇਆ ਕਿ ਜਦ ਮੈਂ ਕਬਾਰ ਨਹਿਰ ਉੱਤੇ ਅਸੀਰਾਂ ਦੇ ਵਿਚਕਾਰ ਸਾਂ ਤਾਂ ਅਕਾਸ਼ ਖੁਲ੍ਹ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਣ ਪਾਏ |
2
|
ਉਸ ਮਹੀਨੇ ਦੀ ਪੰਜਵੀਂ ਤਰੀਕ ਨੂੰ ਯਹੋਯਾਕੀਨ ਪਾਤਸ਼ਾਹ ਦੀ ਅਸੀਰੀ ਦੇ ਪੰਜਵੇਂ ਵਰ੍ਹੇ ਵਿੱਚ |
3
|
ਯਹੋਵਾਹ ਦਾ ਬਚਨ ਬੂਜ਼ੀ ਦੇ ਪੁੱਤ੍ਰ ਹਿਜ਼ਕੀਏਲ ਜਾਜਕ ਉੱਤੇ ਜੋ ਕਸਦੀਆਂ ਦੇ ਦੇਸ ਵਿੱਚ ਕਬਾਰ ਨਹਿਰ ਉੱਤੇ ਸੀ ਉਤਰਿਆ ਅਤੇ ਉੱਥੇ ਯਹੋਵਾਹ ਦਾ ਹੱਥ ਉਸ ਦੇ ਉੱਤੇ ਸੀ |
4
|
ਅਤੇ ਜਦੋਂ ਮੈਂ ਡਿੱਠਾ ਤਾਂ ਵੇਖੋ, ਉੱਤਰ ਵੱਲੋਂ ਵੱਡੀ ਅਨ੍ਹੇਰੀ ਆਈ, ਇੱਕ ਵੱਡਾ ਬੱਦਲ ਅੱਗ ਨਾਲ ਵਲਿਆ ਹੋਇਆ ਸੀ ਅਤੇ ਉਹ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਾਲਿਓਂ ਅਥਵਾ ਅੱਗ ਦੇ ਵਿੱਚੋਂ ਸਿਕਲ ਕੀਤੇ ਹੋਏ ਪਿੱਤਲ ਵਰਗੀ ਸ਼ਕਲ ਨੇ ਵਿਖਾਲੀ ਦਿੱਤੀ |
5
|
ਅਤੇ ਉਸ ਵਿੱਚ ਚਾਰ ਜੰਤੂ ਸਨ ਅਤੇ ਉਨ੍ਹਾਂ ਦਾ ਰੂਪ ਇਹ ਸੀ ਕਿ ਓਹ ਆਦਮੀ ਵਰਗੇ ਸਨ |
6
|
ਅਤੇ ਹਰੇਕ ਦੇ ਚਾਰ ਮੂੰਹ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਦੇ ਚਾਰ ਖੰਭ ਸਨ |
7
|
ਅਤੇ ਉਨ੍ਹਾਂ ਦੇ ਪੈਰ ਸਿੱਧੇ ਪੈਰ ਸਨ ਅਤੇ ਉਨ੍ਹਾਂ ਦੇ ਪੈਰਾਂ ਦੀਆਂ ਤਲੀਆਂ ਵੱਛੇ ਦੇ ਪੈਰਾਂ ਦੀਆਂ ਤਲੀਆਂ ਵਾਂਗਰ ਸਨ ਅਤੇ ਓਹ ਮਾਂਜੇ ਹੋਏ ਪਿਤੱਲ ਵਾਂਗਰ ਚਮਕਦੇ ਸਨ |
8
|
ਅਤੇ ਉਨ੍ਹਾਂ ਦੇ ਚੌਹੁੰ ਪਾਸੀਂ ਉਨ੍ਹਾਂ ਦੇ ਖੰਭਾਂ ਦੇ ਹੇਠਾਂ ਆਦਮੀ ਦੇ ਹੱਥ ਸਨ ਅਤੇ ਚਾਰਾਂ ਦੇ ਚਿਹਰੇ ਅਤੇ ਖੰਭ ਐਉਂ ਸਨ |
9
|
ਕਿ ਉਨ੍ਹਾਂ ਦੇ ਖੰਭ ਇੱਕ ਦੂਜੇ ਨਾਲ ਜੁੜੇ ਹੋਏ ਸਨ ਅਤੇ ਓਹ ਤੁਰਦੇ ਹੋਏ ਮੁੜਦੇ ਨਹੀਂ ਸਨ ਅਤੇ ਓਹ ਸਾਰੇ ਸਿੱਧੇ ਆਪਣੇ ਮੂੰਹਾਂ ਦੀ ਸੇਧ ਵਿੱਚ ਚੱਲਦੇ ਸਨ |
10
|
ਉਨ੍ਹਾਂ ਦੇ ਚਿਹਰੇ ਆਦਮੀ ਦੇ ਚਿਹਰੇ ਵਰਗੇ ਸਨ, ਉਨ੍ਹਾਂ ਚੌਹਾਂ ਦੇ ਸੱਜੇ ਪਾਸੇ ਸ਼ੇਰ ਬਬਰ ਦੇ ਚਿਹਰੇ ਸਨ ਅਤੇ ਉਨ੍ਹਾਂ ਚੌਹਾਂ ਦੇ ਖੱਬੇ ਪਾਸੇ ਵੱਲ ਬਲਦ ਚਿਹਰੇ ਵੀ ਸਨ ਅਤੇ ਉਨ੍ਹਾਂ ਚੌਹਾਂ ਦੇ ਓਕਾਬ ਦੇ ਚਿਹਰੇ ਵੀ ਸਨ |
11
|
ਉਨ੍ਹਾਂ ਦੇ ਚਿਹਰੇ ਅਤੇ ਉਨ੍ਹਾਂ ਦੇ ਖੰਭ ਉੱਪਰੋਂ ਅੱਡ ਅੱਡ ਸਨ, ਹਰੇਕ ਦੇ ਦੋ ਖੰਭ ਦੂਜੇ ਦੇ ਦੋ ਖੰਭਾਂ ਨਾਲ ਜੁੜੇ ਹੋਏ ਸਨ ਅਤੇ ਦੋ ਦੋ ਦੇ ਨਾਲ ਉਨ੍ਹਾਂ ਦਾ ਸਰੀਰ ਢਕਿਆ ਹੋਇਆ ਸੀ |
12
|
ਉਨ੍ਹਾਂ ਵਿੱਚੋਂ ਹਰੇਕ ਆਪਣੇ ਚਿਹਰੇ ਦੀ ਸੇਧ ਵਿੱਚ ਤੁਰਦਾ ਸੀ। ਜਿੱਧਰ ਨੂੰ ਆਤਮਾ ਜਾਣ ਨੂੰ ਕਰਦਾ ਸੀ ਓਹ ਜਾਂਦੇ ਸਨ ਅਤੇ ਓਹ ਤੁਰਦਿਆਂ ਹੋਇਆਂ ਮੁੜਦੇ ਨਹੀਂ ਸਨ |
13
|
ਅਤੇ ਉਨ੍ਹਾਂ ਜੰਤੂਆਂ ਦਾ ਰੂਪ ਅੱਗ ਦੇ ਭੱਖਦੇ ਹੋਏ ਕੋਲਿਆਂ ਅਤੇ ਮਸਾਲਾਂ ਵਰਗਾ ਸੀ ਅਤੇ ਉਹ ਜੰਤੂਆਂ ਦੇ ਵਿਚਾਲੇ ਏਧਰ ਉੱਧਰ ਆਉਂਦੀ ਜਾਂਦੀ ਸੀ ਅਤੇ ਉਹ ਅੱਗ ਚਮਕ ਵਾਲੀ ਸੀ, ਅਤੇ ਉਸ ਅੱਗ ਵਿੱਚੋਂ ਬਿਜਲੀ ਨਿੱਕਲਦੀ ਸੀ |
14
|
ਅਤੇ ਜੰਤੂਆਂ ਦਾ ਦੌੜਨਾ ਤੇ ਮੁੜਨਾ ਬਿਜਲੀ ਵਾਂਙੁ ਦਿੱਸਦਾ ਸੀ |
15
|
ਮੈਂ ਉਨ੍ਹਾਂ ਜੰਤੂਆਂ ਨੂੰ ਡਿੱਠਾ ਤਾਂ ਵੇਖੋ, ਕਿ ਉਨ੍ਹਾਂ ਚੌਹਾਂ ਜੰਤੂਆਂ ਦੇ ਹਰ ਚਿਹਰੇ ਦੇ ਕੋਲ ਧਰਤੀ ਉੱਤੇ ਇੱਕ ਇੱਕ ਪਹੀਆ ਸੀ |
16
|
ਉਨ੍ਹਾਂ ਪਹੀਆਂ ਦੀ ਸ਼ਕਲ ਤੇ ਬਨਾਉਟ ਬੈਰੂਜ਼ ਦੇ ਰੰਗ ਜਹੀ ਸੀ ਅਤੇ ਓਹ ਚਾਰੇ ਇੱਕੋ ਜਿਹੇ ਸਨ, ਅਤੇ ਉਨ੍ਹਾਂ ਦੀ ਸ਼ਕਲ ਅਤੇ ਬਨਾਉਟ ਅਜਿਹੀ ਸੀ ਜਿਵੇਂ ਪਹੀਆ ਪਹੀਏ ਦੇ ਵਿੱਚ ਹੈ |
17
|
ਓਹ ਤੁਰਨ ਸਮੇਂ ਆਪਣੇ ਚਾਰੇ ਪਾਸੇ ਤੁਰਦੇ ਸਨ ਅਤੇ ਤੁਰਨ ਵਿੱਚ ਨਹੀਂ ਮੁੜਦੇ ਸਨ |
18
|
ਅਤੇ ਉਨ੍ਹਾਂ ਦੇ ਚੱਕਰ ਵੱਡੇ ਉੱਚੇ ਤੇ ਡਰਾਉਣੇ ਸਨ, ਅਤੇ ਉਨ੍ਹਾਂ ਚੌਹਾਂ ਚੱਕਰਾਂ ਦੇ ਦੁਆਲੇ ਅੱਖਾਂ ਹੀ ਅੱਖਾਂ ਸਨ |
19
|
ਜਦੋਂ ਓਹ ਜੰਤੂ ਤੁਰਦੇ ਸਨ ਤਾਂ ਉਨ੍ਹਾਂ ਦੇ ਨਾਲ ਪਹੀਏ ਵੀ ਤੁਰਦੇ ਸਨ ਅਤੇ ਜਦੋਂ ਓਹ ਜੰਤੂ ਧਰਤੀ ਤੋਂ ਚੁੱਕੇ ਜਾਂਦੇ ਸਨ ਤਾਂ ਪਹੀਏ ਵੀ ਚੁੱਕੇ ਜਾਂਦੇ ਸਨ |
20
|
ਜਿੱਥੇ ਕਿਤੇ ਆਤਮਾ ਜਾਣ ਨੂੰ ਚਾਹੁੰਦਾ ਉਹ ਜਾਂਦੇ ਸਨ, ਜਿੱਥੇ ਆਤਮਾ ਜਾਣ ਨੂੰ ਸੀ। ਅਤੇ ਪਹੀਏ ਉਨ੍ਹਾਂ ਦੇ ਨਾਲ ਚੁੱਕੇ ਜਾਂਦੇ ਸਨ ਕਿਉਂ ਜੋ ਜੰਤੂਆਂ ਦਾ ਆਤਮਾ ਪਹੀਆਂ ਵਿੱਚ ਸੀ |
21
|
ਜਦੋਂ ਓਹ ਤੁਰਦੇ ਸਨ ਤਾਂ ਏਹ ਵੀ ਤੁਰਦੇ ਸਨ ਅਤੇ ਜਦ ਓਹ ਖਲੋਂਦੇ ਸਨ ਤਾਂ ਏਹ ਵੀ ਖਲੋ ਜਾਂਦੇ ਸਨ, ਅਤੇ ਜਦੋਂ ਓਹ ਧਰਤੀ ਤੋਂ ਚੁੱਕੇ ਜਾਂਦੇ ਸਨ ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਚੁੱਕੇ ਜਾਂਦੇ ਸਨ ਕਿਉਂ ਜੋ ਪਹੀਆਂ ਦੇ ਵਿੱਚ ਜੰਤੂਆਂ ਦਾ ਆਤਮਾ ਸੀ |
22
|
ਜੰਤੂਆਂ ਦੇ ਸਿਰ ਉੱਤੇ ਅੰਬਰ ਜਿਹਾ ਬਲੌਰ ਦੇ ਰੰਗ ਵਾਂਗਰ ਭਿਆਣਕ ਤੌਰ ਨਾਲ ਸੀ ਅਤੇ ਉਨ੍ਹਾਂ ਦੇ ਸਿਰਾਂ ਦੇ ਉੱਪਰ ਦੀ ਉਹ ਅੰਬਰ ਤਣਿਆ ਹੋਇਆ ਸੀ |
23
|
ਅਤੇ ਉਸ ਅੰਬਰ ਦੇ ਹੇਠਾਂ ਉਨ੍ਹਾਂ ਦੇ ਖੰਭ ਇੱਕ ਦੂਜੇ ਦੀ ਸੇਧ ਵਿੱਚ ਸਨ, ਹਰੇਕ ਦੇ ਦੋਵਾਂ ਨਾਲ ਉਨ੍ਹਾਂ ਦਾ ਇੱਕ ਪਾਸਾ ਢਕਿਆ ਹੋਇਆ ਸੀ ਅਤੇ ਦੋਵਾਂ ਨਾਲ ਉਨ੍ਹਾਂ ਦੇ ਜੁੱਸਿਆਂ ਦਾ ਦੂਜਾ ਪਾਸਾ ਢਕਿਆ ਹੋਇਆ ਸੀ |
24
|
ਅਤੇ ਜਦੋਂ ਓਹ ਤੁਰੇ ਤਾਂ ਮੈਂ ਉਨ੍ਹਾਂ ਦੇ ਖੰਭਾਂ ਦੀ ਅਵਾਜ਼ ਸੁਣੀ ਜਿਵੇਂ ਬਹੁਤੇ ਪਾਣੀਆਂ ਦੀ ਅਵਾਜ਼ ਅਥਵਾ ਸਰਬਸ਼ਕਤੀਮਾਨ ਦੀ ਅਵਾਜ਼ ਵਾਂਙੁ ਅਤੇ ਰੌਲੇ ਦੀ ਅਵਾਜ਼ ਸੈਨਾ ਦੀ ਅਵਾਜ਼ ਵਰਗੀ ਸੀ। ਜਦੋਂ ਉਹ ਖਲੋਂਦੇ ਸਨ ਤਾਂ ਆਪਣੇ ਖੰਭਾਂ ਨੂੰ ਲੰਮਕਾ ਦਿੰਦੇ ਸਨ। |
25
|
ਅਤੇ ਉਸ ਅੰਬਰ ਵਿੱਚੋਂ ਜਿਹੜਾ ਉਨ੍ਹਾਂ ਦੇ ਸਿਰਾਂ ਉੱਤੇ ਸੀ ਇੱਕ ਅਵਾਜ਼ ਆਉਂਦੀ ਸੀ ਅਤੇ ਜਦੋਂ ਉਹ ਖਲੋਂਦੇ ਸਨ ਤਾਂ ਆਪਣੇ ਖੰਭਾਂ ਨੂੰ ਲੰਮਕਾ ਦਿੰਦੇ ਸਨ |
26
|
ਅਤੇ ਉਸ ਅੰਬਰ ਦੇ ਉੱਤੇ ਜੋ ਉਨ੍ਹਾਂ ਦੇ ਸਿਰ ਉੱਪਰ ਸੀ ਸਿੰਘਾਸਣ ਜਿਹਾ ਸੀ ਅਤੇ ਉਸ ਦਾ ਰੂਪ ਨੀਲਮ ਪੱਥਰ ਵਾਂਗਰ ਸੀ, ਅਤੇ ਉਸ ਸਿੰਘਾਸਣ ਦੇ ਰੂਪ ਉੱਤੇ ਆਦਮੀ ਜਿਹਾ ਰੂਪ ਸੀ |
27
|
ਅਤੇ ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੀਕਰ ਸਿਕਲ ਕੀਤਾ ਹੋਇਆ ਪਿੱਤਲ ਜਿਹਾ ਅੱਗ ਦੀ ਸ਼ਕਲ ਵਰਗਾ ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ, ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੀਕੁਰ ਮੈਂ ਅੱਗ ਦੀ ਸ਼ਕਲ ਵੇਖੀ, ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ |
28
|
ਜਿਹੀ ਉਸ ਮੇਘ ਧਣੁਖ ਦਾ ਰੂਪ ਹੈ ਜੋ ਵਰਖਾ ਦੇ ਦਿਨ ਬੱਦਲਾਂ ਵਿੱਚ ਦਿਸਦੀ ਹੈ। ਉਹੋ ਜਿਹੀ ਉਸ ਦੇ ਦੁਆਲੇ ਦੀ ਚਮਕ ਦਿੱਸਦੀ ਸੀ। ਏਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ, ਅਤੇ ਵੇਖਦਿਆਂ ਹੀ ਮੈਂ ਮੂੰਹ ਪਰਨੇ ਡਿੱਗ ਪਿਆ ਅਤੇ ਮੈਂ ਇੱਕ ਅਵਾਜ਼ ਸੁਣੀ, ਜਿਵੇਂ ਕੋਈ ਗੱਲਾਂ ਕਰਦਾ ਹੈ।। |